Welcome

ਪੰਜਾਬੀ ਪ੍ਰੈੱਸ ਕਲੱਬ ਆਫ ਕੈਨੇਡਾ ਵਲੋਂ ਪਿੰਗਲਵਾੜਾ ਦੀਆਂ ਸੇਵਾਵਾਂ ਦੀ ਸਰਾਹਨਾ

ਮਾਲਟਨ/ਪੰਜਾਬੀ ਪ੍ਰੈੱਸ
ਜਨਵਰੀ 25-2012

ਇਸ ਮੀਟਿੰਗ ਦੀਆਂ ਸਾਰੀਆਂ ਤਸਵੀਰਾਂ ਵੇਖਣ ਲਈ ਗੈਲਰੀ ਪੇਜ ਵਿਜਿਟ ਕਰੋ ਜੀ ... ਕੁਲਜੀਤ ਸਿੰਘ

ਪੰਜਾਬੀ ਪ੍ਰੈੱਸ ਕਲੱਬ ਆਫ ਕੈਨੇਡਾ ਦੀ ਅਰਧ ਮਾਸਿਕ ਮੀਟਿੰਗ ਮਾਲਟਨ ਦੇ ਏਅਰਪੋਰਟ ਬੁਖਾਰਾ ਰੈਸਟੋਰੈਂਟ ਵਿੱਚ ਹੋਈ। ਇਸ ਮੀਟਿੰਗ ਵਿੱਚ ਕਲੱਬ ਦੇ ਦੋ ਦਰਜਨ ਦੇ ਕਰੀਬ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਵਿੱਚ ਪਹਿਲੀ ਵਾਰ ਕੁੱਝ ਅਜਿਹੇ ਪਾਕਿਸਤਾਨੀ ਮੈਂਬਰਾਂ ਦੀ ਸ਼ਮੂਲੀਅਤ ਸੀ ਜਿਨ੍ਹਾਂ ਨੇ ਪਹਿਲੀ ਵਾਰ ਪ੍ਰੈੱਸ ਕਲੱਬ ਦੀ ਮੀਟਿੰਗ ਵਿੱਚ ਹਾਜ਼ਰੀ ਭਰੀ।
ਰਵਾਲ ਟੀ ਵੀ ਦੇ ਮਾਲਕ ਫੇਜ਼ਲ ਮੋਈਨ ਸਦੀਕੀ ਨੇ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਤੇ ਖੁਸ਼ੀ ਮਹਿਸੂਸ ਕਰਦਿਆਂ ਕਿਹਾ ਕਿ ਪੰਜਾਬੀ ਪ੍ਰੈੱਸ ਕਲੱਬ ਦੀ ਕਾਰਗੁਜ਼ਾਰੀ ਤੇ ਖੁਸ਼ ਹੋ ਕੇ ਉਨ੍ਹਾਂ ਨੇ ਭਰਤੀ ਹੋਣ ਦਾ ਮਨ ਬਣਾਇਆ ਹੈ।
1430 ਏ ਐਮ ਰੇਡੀਓ ਤੇ ਚੱਲਦੇ ਰੇਡੀਓ ਦੇਸੀ ਬੀਟ ਦੇ ਰਾਣਾ ਆਹਲੂਵਾਲੀਆ ਨੇ ਇਸ ਮੀਟਿੰਗ ਵਿੱਚ ਆਉਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪ੍ਰੋਗਰਾਮ ਹਰ ਭਾਈਚਾਰੇ ਦੇ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ।
ਰੇਡੀਓ ਸਦਾ ਬਹਾਰ, ਜੋ 530ਏæਐਮæ ਤੇ ਸੁਣਿਆ ਜਾ ਸਕਦਾ ਹੈ, ਦੇ ਪ੍ਰੋਡਿਊਸਰ ਅਸ਼ਰਫ ਰਾਜਾ ਨੇ ਇਸ ਮੌਕੇ ਬੜੇ ਨਿਵੇਕਲ੍ਹੇ ਅੰਦਾਜ਼ ਵਿੱਚ ਆਪਣੀ ਜਾਣਕਾਰੀ ਦਿੱਤੀ। ਪੰਜਾਬੀ ਦੇ ਸ਼ਬਦਾਂ ਨੂੰ ਮਖਿਆਲ ਵਿੱਚ ਡੁਬੋਅ ਕੇ ਬੋਲਣ ਦੀ ਮੁਹæਾਰਤ ਰੱਖਦੇ ਅਸ਼ਰਫ ਰਾਜਾ ਨੇ ਪੰਜਾਬੀ ਪ੍ਰੈੱਸ ਕਲੱਬ ਨੂੰ ਹਰ ਪੱਖ ਤੋਂ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਸਰੋਕਾਰਾਂ ਦੀ ਆਵਾਜ਼ ਅਖਬਾਰ ਦੇ ਸੰਚਾਲਕ ਹਰਬੰਸ ਸਿੰਘ ਨੇ ਪੰਜਾਬੀ ਪ੍ਰੈੱਸ ਕਲੱਬ ਨੂੰ ਜੁਆਇਨ ਕਰਨ ਮੌਕੇ ਕਿਹਾ ਕਿ ਇਸ ਮੰਚ ਤੇ ਆ ਕੇ ਅਸੀਂ ਸੰਸਾਰ ਭਰ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਹੋਰ ਵਧੀਆ ਢੰਗ ਨਾਲ ਉਜਾਗਰ ਕਰ ਸਕਾਂਗੇ। ਉਨ੍ਹਾਂ ਕਿਹਾ ਕਿ ਇਕੱਲੇ ਇਨਸਾਨ ਨੂੰ ਹਮੇਸ਼ਾ ਇਕ ਮੰਚ ਦੀ ਜਰੂਰਤ ਹੁੰਦੀ ਹੈ ਜੋ ਪੰਜਾਬੀ ਪ੍ਰੈੱਸ ਕਲੱਬ ਮੁਹਈਆ ਕਰ ਰਿਹਾ ਹੈ।
ਪ੍ਰੈੱਸ ਕਲੱਬ ਦੇ ਸਹਿ ਕੋਆਰਡੀਨੇਟਰ ਜਗਦੇਵ ਸਿੰਘ ਤੂਰ ਨੇ ਬਾਕੀ ਮੈਂਬਰਾਂ ਅਤੇ ਪੰਜਾਬੀ ਪ੍ਰੈੱਸ ਕਲੱਬ ਬਾਰੇ ਮੁੱਢਲੀ ਜਾਣਕਾਰੀ ਦਿੱਤੀ।
ਉਪਰੰਤ ਮੀਟਿੰਗ ਵਿੱਚ ਪਹੁੰਚੇ ਮਹਿਮਾਨਾਂ ਨੇ ਆਪੋ ਆਪਣੀ ਪੇਸ਼ਕਸ਼ ਕੀਤੀ।
ਸਭ ਤੋਂ ਪਹਿਲਾਂ ਰੈਕਸਡੇਲ ਨਿਵਾਸੀ ਕਨੇਡੀਅਨ ਯੂਥ ਹਰਮਨ ਸਿੰਘ ਅਤੇ ਜੇ ਪੀ ਮਾਨ ਨੇ “ਏਡ ਫਾਰ ਹੰਗਰ” ਪ੍ਰਾਜੈਕਟ ਦੀ ਜਾਣਕਾਰੀ ਦਿੱਤੀ। ਹਰਮਨ ਸਿੰਘ ਨੇ ਦੱਸਿਆ ਇਹ ਕਾਰਜ ਉਨ੍ਹਾਂ ਇਕੱਲਿਆਂ ਸ਼ੂਰੂ ਕੀਤਾ ਸੀ। ਪਿਛਲੇ ਸਾਲ ਦੀਵਾਲੀ ਵੇਲੇ ਗੁਰਦੁਆਰਿਆਂ ਵਿੱਚ ਮਠਿਆਈ ਨਾ ਲਿਜਾਣ ਸਗੋਂ ਕੋਈ ਡਰਾਈ ਫੂਡ ਲਿਜਾਉਣ ਦੀ ਅਪੀਲ ਨੂੰ ਹਰਮਨ ਸਿੰਘ ਅਨੁਸਾਰ ਬੇਹੱਦ ਭਰਪੂਰ ਹੁੰਗਾਰਾ ਮਿਲਿਆ।
ਨੌਜੁਆਨ ਜੇæਪੀæ ਮਾਨ ਨੇ ਇਸ ਮੌਕੇ ਦੱਸਿਆ ਕਿ ਇਹ ਸਾਰਾ ਪ੍ਰਾਜੈਕਟ 30 ਹਜ਼ਾਰ ਡਾਲਰ ਨਾਲ ਨੇਪਰੇ ਚੜੇਗਾ, ਜੋ ਮਾਰਚ ਦੇ ਮਹੀਨੇ ਪੰਜਾਬ ਵਿੱਚ ਚਲਾਇਆ ਜਾਵੇਗਾ। ਇਸ ਲਈ ਅਸੀਂ 11 ਹਜ਼ਾਰ ਡਾਲਰ ਇਕੱਤਰ ਕਰ ਚੁੱਕੇ ਹਾਂ ਬਾਕੀ ਪੈਸਾ ਅਜੇ ਇਕੱਤਰ ਕਰਨਾ ਬਾਕੀ ਹੈ। ਉਨ੍ਹਾਂ ਸਮੁੱਚੇ ਭਾਈਚਾਰੇ ਨੂੰ ਯੂਥ ਵਲੋਂ ਪੁੱਟੇ ਜਾ ਰਹੇ ਇਸ ਕਦਮ ਦੀ ਸੁਪੋਰਟ ਕਰਨ ਦੀ ਅਪੀਲ ਕੀਤੀ।
ਹਰਮਨ ਸਿੰਘ ਨੇ ਦੱਸਿਆ ਕਿ ਇਹ ਪ੍ਰਾਜੈਕਟ ਪੰਜਾਬ ਦੇ ਕੁੱਝ ਸ਼ਹਿਰਾਂ ਵਿੱਚ 14 ਮਾਰਚ ਤੋਂ 18 ਮਾਰਚ ਤੱਕ ਚੱਲੇਗਾ ਜਿਸ ਵਿੱਚ ਵੱਖ ਵੱਖ ਦਿਨ ਵੱਖ ਵੱਖ ਅਲਾਮਤਾਂ ਤੇ ਸੈਮੀਨਾਰ ਹੋਇਆ ਕਰੇਗਾ ਜਿਸ ਵਿੱਚ ਯੂਥ ਕਮਿਊਨਟੀ ਦੇ ਹੀਰੋ ਸਮਝੇ ਜਾਂਦੇ ਸਿਤਾਰਿਆਂ ਨੂੰ ਸੈਮੀਨਾਰ ਨੂੰ ਸੰਬੋਧਨ ਕਰਨ ਲਈ ਸੱਦਿਆ ਜਾਵੇਗਾ। ਇਨ੍ਹਾਂ ਵਿੱਚ ਜੈਜ਼ੀ ਬੈਂਸ, ਗੁਰਦਾਸ ਮਾਨ, ਸਤਿੰਦਰ ਸਰਤਾਜ, ਭਗਵੰਤ ਮਾਨ, ਜਸਪਾਲ ਭੱਟੀ ਅਤੇ ਹੋਰ ਨਾਮ ਸ਼ਾਮਲ ਹਨ।  ਹਰਮਨ ਸਿੰਘ ਨੇ ਦੱਸਿਆ ਕਿ ਇਹ ਸਿਤਾਰੇ ਸਾਡੇ ਸੱਦੇ ਤੇ ਬਿਲਕੁਲ ਮੁਫਤ ਆਉਣਗੇ। ਅਖੀਰ ਵਿੱਚ ਇਹ ਪ੍ਰਾਜੈਕਟ ਕੀਰਤਨ ਦਰਬਾਰ ਨਾਲ ਸਮਾਪਤ ਹੋਵੇਗਾ। ਜਿਸ ਵਿੱਚ ਉੱਚ ਕੋਟੀ ਦੇ ਕੀਰਤਨੀਏ ਅਤੇ ਢਾਡੀ ਸਿੰਘਾਂ ਨੂੰ ਬੁਲਾਇਆ ਜਾਵੇਗਾ।
ਪੰਜਾਬੀ ਪ੍ਰੈੱਸ ਕਲੱਬ ਦੇ ਸਮੂਹ ਮੈਂਬਰਾਂ ਨੇ ਇਸ ਪ੍ਰਾਜੈਕਟ ਦੀ ਬੇਹੱਦ ਸਰਾਹਨਾ ਕੀਤੀ। ਕੁੱਝ ਸੁਆਲਾਂ ਤੋਂ ਬਾਅਦ ਪ੍ਰੈੱਸ ਕਲੱਬ ਨੇ ਇਨ੍ਹਾਂ ਨੌਜੁਆਨਾਂ ਨੂੰ ਗਹਿ ਗੱਡਵਾਂ ਸਹਿਯੋਗ ਦੇਣ ਦਾ ਬਚਨ ਦਿੱਤਾ। ਇਸਦੇ ਨਾਲ ਇਹ ਬੇਨਤੀ ਵੀ ਕੀਤੀ ਕਿ ਇਨ੍ਹਾਂ ਦਾ ਅਗਲਾ ਪ੍ਰਾਜੈਕਟ ਐਥੇ ਦੇ ਯੂਥ ਦੀਆਂ ਮੁਸ਼ਕਲਾਂ ਦੇ ਹੱਲ ਨੂੰ ਸਮਰਪਿਤ ਹੋਵੇਗਾ। ਪਾਠਕ “ਐਡ ਫਾਰ ਹੰਗਰ” ਪ੍ਰਾਜੈਕਟ ਦੀ ਮਦਦ ਕਰਨ ਲਈ 416-740-3021 ਤੇ ਫੋਨ ਕਰ ਸਕਦੇ ਹਨ।
ਪ੍ਰੈੱਸ ਕਲੱਬ ਦੀ ਮੀਟਿੰਗ ਦੀ ਅਗਲੀ ਕਾਰਵਾਈ ਵਿੱਚ ਪ੍ਰਭਜੋਤ ਸਿੰਘ ਸਹੋਤਾ ਦੀ ਪੇਸ਼ਕਸ਼ ਸ਼ਾਮਲ ਸੀ। ਇਹ ਨੌਜੁਆਨ ਐਕਟਿੰਗ ਦੇ ਪੇਸ਼ੇ ਨੂੰ ਸਮਰਪਿਤ ਹੈ। 20 ਸਾਲਾ ਪ੍ਰਭਜੋਤ ਸਿੰਘ ਨੇ ਮੁੰਬਈ ਵਿੱਚ ਅਨੂਪਮ ਖੇਅਰ ਦੇ ਐਕਟਿੰਗ ਸਕੂਲ ਵਿੱਚ 3 ਮਹੀਨੇ ਕੋਰਸ ਕੀਤਾ ਅਤੇ “ਗਲੈਡਰੈਗਜ਼ ਮੈਨਹੰਟ” ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਨਾਮਣਾ ਖੱਟਿਆ। ਪ੍ਰਭਜੋਤ ਨੇ ਦੱਸਿਆ ਕਿ ਹੁਣ ਉਸਨੂੰ ਫਿਲਮ ਵਿੱਚ ਕਿਸੇ ਮੌਕੇ ਦੀ ਉਡੀਕ ਹੈ। ਉਸਦੀ ਫੋਟੋ ਪੇਸ਼ਕਸ਼ ਆਪਣੇ ਆਪ ਹੀ ਉੱਚ ਬਿਆਨੀ ਕਰ ਰਹੀ ਸੀ। ਉਨ੍ਹਾਂ ਕੁੱਝ ਮੈਗਜ਼ੀਨ ਵੀ ਦਿਖਾਏ ਜਿਸ ਵਿੱਚ ਪ੍ਰਭਜੋਤ ਨੂੰ ਕਵਰ ਕੀਤਾ ਗਿਆ ਸੀ। ਆਉਣ ਵਾਲੇ ਦਿਨ੍ਹਾਂ ਵਿੱਚ ਪ੍ਰਭਜੋਤ ਸਿੰਘ ਨੂੰ ਪੰਜਾਬੀ ਪ੍ਰੈੱਸ ਕਲੱਬ ਦੇ ਮੈਂਬਰ ਮੀਡੀਏ ਵਿੱਚ ਹੋਰ ਵੇਖਿਆ ਜਾਵੇਗਾ।
ਮਿਸੀਸਾਗਾ ਵਿੱਚ ਕਮਿਊਨਟੀ ਹੈਲਥ ਸੈਂਟਰ ਬਣਾਉਣ ਦੀ ਤਜਵੀਜ਼ ਲੈ ਕੇ ਕਈ ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਐਹਮਦੀਆ ਕਮਿਊਨਟੀ ਦੇ ਅਣਥੱਕ ਵਰਕਰ ਨਾਸਰ ਚੱਠਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਪ੍ਰੈੱਸ ਕਲੱਬ ਨੂੰ ਪੂਰੇ ਪ੍ਰਾਜੈਕਟ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੈਥੇਸਨ ਅਤੇ ਹਾਈਵੇਅ 10 ਤੇ ਸਾਡਾ ਸੈਂਟਰ ਚੱਲ ਰਿਹਾ ਹੈ ਪਰ ਅਸੀਂ ਇਨ੍ਹਾਂ ਨੂੰ ਮੁਕੰਮਲ ਤੌਰ ਤੇ ਕਮਿਊਨਟੀ ਦੇ ਯੁਵਕਾਂ, ਔਰਤਾਂ ਅਤੇ ਬਜ਼ੁਰਗਾਂ ਦੀ ਦੇਖਭਾਲ ਦੇ ਯੋਗ ਬਣਾਉਣਾ ਚਾਹੁੰਦੇ ਹਾਂ। ਇਸੇ ਕਾਫਲੇ ਵਲੋਂ 23 ਫਰਵਰੀ ਨੂੰ ਲਿਬਰਲ ਪਾਰਟੀ ਲਈ ਫੰਡਰੇਜ਼ਿੰਗ ਕੀਤਾ ਜਾ ਰਿਹਾ ਹੈ ਜਿਥੇ ਸਮੂਹ ਮੈਂਬਰਾਂ ਨੂੰ ਆਉਣ ਦਾ ਸੱਦਾ ਦਿੱਤਾ ਗਿਆ ਹੈ।
ਪਿੰਗਲਵਾੜਾ ਸੁਸਾਇਟੀ ਦੇ ਸੰਚਾਲਕ ਡਾæ ਇੰਦਰਜੀਤ ਕੌਰ ਨੇ ਇਸ ਮੌਕੇ ਪੰਜਾਬੀ ਪ੍ਰੈੱਸ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਸਲਾਈਡ ਸ਼ੋਅ ਰਾਹੀਂ ਪਿੰਗਲਵਾੜਾ ਦੇ ਕਾਰਜਾਂ ਦੀ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਭਗਤ ਪੂਰਨ ਸਿੰਘ ਜੀ ਦਾ ਮੁੱਢਲਾ ਸਿਧਾਂਤ, ਖੁਦ ਨੂੰ ਖਤਮ ਕਰਕੇ ਸੇਵਾ ਕਰਨਾ ਸੀ। ‘ਆਪਿ ਗਵਾਇ ਤਾ ਸਉ ਪਾਇ” ਦੇ ਸਿਧਾਂਤ ਤੇ ਚੱਲਦਿਆਂ ਭਗਤ ਪੂਰਨ ਸਿੰਘ ਨੇ ਪਿੰਗਲਵਾੜਾ ਦੀ ਸਥਾਪਨਾ ਕੀਤੀ ਸੀ। ਡਾæ ਇੰਦਰਜੀਤ ਕੌਰ ਨੇ ਦੱਸਿਆ ਕਿ ਇਹੀ ਸਿਧਾਂਤ ਹੈ ਜਿਸ ਰਾਹੀਂ ਅੱਜ ਤੱਕ ਪਿੰਗਲਵਾੜਾ ਸੁਸਾਇਟੀ ਲੋੜਵੰਦਾਂ ਦੀ ਸੇਵਾ ਕਰਦੀ ਆ ਰਹੀ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪਿੰਗਲਵਾੜਾ ਵਿੱਚ ਕਿਸੇ ਨੂੰ ਨਫਰਤ ਨਹੀਂ ਕੀਤੀ ਜਾਂਦੀ। ਇਥੋਂ ਤੱਕ ਕਿ ਅੱਜ ਪਿੰਗਲਵਾੜ ਵਿੱਚ 10 ਮਰੀਜ਼ ਏਡਜ਼ ਨਾਲ ਪੀੜਤ ਰਹਿ ਰਹੇ ਹਨ।
ਉਨ੍ਹਾਂ ਦੱਸਿਆ ਕਿ ਪਿੰਗਲਵਾੜਾ ਵਿੱਚ ਹੁਣ ਫਿਜੀਓਥੈਰੇਪੀ ਦਾ ਪ੍ਰਬੰਧ ਹੈ ਜਿਥੇ 60 ਦੇ ਕਰੀਬ ਮਰੀਜ਼ਾਂ ਨੂੰ ਹਰ ਰੋਜ਼ ਫਿਜੀਓ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਅੱਖਾਂ ਦੇ ਅਪਰੇਸ਼ਨ ਕਰਨ ਲਈ “ਆਈ ਥੀਏਟਰ”, “ਮਾਈਕਰੋ ਸਰਜਰੀ ਥੀਏਟਰ”, “ਅਰਲੀ ਹੀਅਰਿੰਗ ਡਾਇਗਨਾਸਟਿਕ ਕਲੀਨਿਕ”, “ਡਿਨਟਲ ਕੇਅਰ”, “ਟੀ ਬੀ ਵਾਰਡ”, “ਨੈਚਰਲ ਫਾਰਮਿੰਗ ਰੀਸਰਚ ਸੈਂਟਰ” ਆਦਿ ਸੇਵਾਵਾਂ ਪਿੰਗਲਵਾੜਾ ਦੇ ਅੰਦਰ ਹੀ ਮੁਹਈਆਂ ਕੀਤੀਆਂ ਜਾਂਦੀਆਂ ਹਨ। ਇਹ ਵੀ ਮਰੀਜਾਂæ ਜਾਂ ਲੋੜਵੰਦਾਂ ਲਈ ਬਿਲਕੁਲ ਮੁਫਤ ਹਨ ਜਿੰਨ੍ਹਾਂ ਲਈ ਦੇਸ਼ਾਂ ਵਿਦੇਸ਼ਾਂ ਤੋਂ ਜੋ ਮਦਦ ਆਉਂਦੀ ਹੈ ਉਸ ਨਾਲ ਸਾਡਾ ਕੰਮ ਚੱਲਦਾ ਹੈ।
ਇਸ ਤੋਂ ਇਲਾਵਾ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਚੱਲਦਾ ਹੈ ਜਿਥੇ ਮੰਦ ਬੁੱਧੀ ਅਤੇ ਅਪਾਹਜ ਵਿਦਿਆਰਥੀਆਂ ਨੂੰ ਪੜਾਈ ਕਰਵਾਈ ਜਾਂਦੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਜਿਹੜੀਆਂ ਲੜਕੀਆਂ ਇਥੋਂ ਪੜ ਕੇ ਵੱਡੀਆਂ ਹੋਈਆਂ ਹਨ ਉਹੀ ਇਥੇ ਅਧਿਆਪਕ ਹਨ ਅਤੇ ਸੇਵਾ ਕਰਦੀਆਂ ਹਨ।
ਡਾæ ਇੰਦਰਜੀਤ ਕੌਰ ਨੇ ਅੱਗੇ ਦੱਸਿਆ ਕਿ ਅੱਖਾਂ ਤੋਂ ਮੁਨਾਖੀਆਂ ਲੜਕੀਆਂ ਅਤੇ ਲੜਕਿਆਂ ਨੂੰ ਇਥੇ ਕੀਰਤਨ ਸਿਖਾਇਆ ਜਾਂਦਾ ਹੈ।
ਤਸਵੀਰਾਂ ਸਹਿਤ ਕੀਤੀ ਗਈ ਪੇਸ਼ਕਸ਼ ਨੂੰ ਵੇਖ ਕੇ  ਪ੍ਰੈੱਸ ਕਲੱਬ ਦੇ ਮੈਂਬਰ ਕਾਫੀ ਪ੍ਰਭਾਵਿਤ ਹੋਏ। ਖਾਸ ਕਰਕੇ ਪਾਕਿਸਤਾਨੀ ਪੰਜਾਬੀ ਮੈਂਬਰਾਂ ਲਈ ਇਹ ਅੱਖਾਂ ਖੋਲਣ ਵਾਲੀ ਪੇਸ਼ਕਸ਼ ਸੀ।
ਇਸ ਮੌਕੇ ਭਗਤ ਪੂਰਨ ਸਿੰਘ ਜੀ ਦੀ ਮਨੁੱਖਤਾ ਨੂੰ ਦੇਣ ਤੇ ਕਾਫੀ ਵਿਚਾਰਾਂ ਕੀਤੀਆਂ ਗਈਆਂ। ਪ੍ਰੈੱਸ ਕਲੱਬ ਨੇ ਸਮੂਹ ਮੈਂਬਰਾਂ ਨੇ ਪਿੰਗਲਵਾੜਾ ਦੀ ਮਦਦ ਕਰਨ ਦਾ ਭਰੋਸਾ ਦੁਆਇਆ।
ਪਿੰਗਲਵਾੜਾ ਸੁਸਾਇਟੀ ਆਫ ਉਨਟਾਰੀਓ ਦੀ ਸੇਵਾਦਾਰ ਅਬਨਾਸ਼ ਕੌਰ ਕੰਗ ਨੇ ਇਸ ਮੌਕੇ ਸਮੁੱਚੀ ਪੰਜਾਬੀ ਪ੍ਰੈੱਸ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਉਨਟਾਰੀਓ ਵਿੱਚ ਪਿੰਗਲਵਾੜਾ ਦੀਆਂ ਸੇਵਾਵਾਂ ਫਰਵਰੀ 1987 ਵਿੱਚ ਸ਼ੁਰੂ ਕੀਤੀਆਂ ਗਈਆਂ ਸਨ। ਸਭ ਤੋਂ ਪਹਿਲਾਂ ḙ1100 ਦਾ ਚੈੱਕ ਭਗਤ ਪੂਰਨ ਸਿੰਘ ਨੂੰ ਭੇਜਿਆ ਗਿਆ ਸੀ, ਹੁਣ ਇਹ ਸੰਸਥਾ ਸਮੁੱਚੇ ਉਨਟਾਰੀਓ ਵਿੱਚ ਫੈਲੀ ਹੋਈ ਹੈ। ਬੀਬੀ ਅਬਨਾਸ਼ ਕੌਰ ਨੇ ਦੱਸਿਆ ਕਿ ਸੰਨ 2011 ਵਿੱਚ ਉਨਟਾਰੀਓ ਤੋਂ ਸਮੁੱਚੀ ਸੰਗਤ ḙ52000 ਪ੍ਰਤੀ ਮਹੀਨਾ ਸੇਵਾ ਪਿੰਗਲਵਾੜਾ ਨੂੰ ਭੇਜਦੀ ਰਹੀ ਹੈ।
ਪਿੰਗਲਵਾੜਾ ਉਨਟਾਰੀਓ ਦੀਆਂ ਸੇਵਾਵਾਂ ਦੀ ਸਰਾਹਨਾ ਕਰਦਿਆਂ ਪੰਜਾਬੀ ਪ੍ਰੈੱਸ ਕਲੱਬ ਦੇ ਕੋਆਰਡੀਨੇਟਰ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਅਸੀਂ ਪਿੰਗਲਵਾੜਾ ਸੁਸਾਇਟੀ ਆਫ ਉਨਟਾਰੀਓ ਦੇ ਸਮੂਹ ਉਦਾਰਚਿੱਤ ਸੇਵਾਦਾਰਾਂ ਦਾ ਧੰਨਵਾਦ ਕਰਦੇ ਹਾਂ ਜੋ ਇਹ ਅਤਿ ਅਹਿਮ ਸੇਵਾ ਨਿਭਾਅ ਰਹੇ ਹਨ। ਇਸ ਮੌਕੇ ਮਨੋਹਰ ਸਿੰਘ ਬੱਲ ਨੇ ਪੰਜਾਬੀ ਪ੍ਰੈੱਸ ਕਲੱਬ ਵਲੋਂ ਹਰ ਤਰ੍ਹਾਂ ਦੇ ਸਹਿਯੋਗ ਦੀ ਗੱਲ ਕੀਤੀ। ਅਖੀਰ ਵਿੱਚ ਸਹਿ ਕੋਆਰਡੀਨੇਟਰ ਜਗਦੇਵ ਸਿੰਘ ਤੂਰ ਨੇ ਸਮੁੱਚੇ ਮੈਂਬਰਾਂ, ਆਏ ਮਹਿਮਾਨਾਂ ਜਿਸ ਵਿੱਚ ਹਰਮਨ ਸਿੰਘ, ਜੇæਪੀæ ਮਾਨ, ਪ੍ਰਭਜੋਤ ਸਿੰਘ ਸਹੋਤਾ ਅਤੇ ਪਿੰਗਲਵਾੜਾ ਦੇ ਸਮੂਹ ਮੈਂਬਰ, ਦਾ ਧੰਨਵਾਦ ਕੀਤਾ ਅਤੇ ਸਭ ਨੂੰ ਖਾਣਾ ਖਾ ਕੇ ਜਾਣ ਦੀ ਬੇਨਤੀ ਕੀਤੀ।

ਪੰਜਾਬੀ ਪ੍ਰੈੱਸ ਕਲੱਬ ਆਫ ਕੈਨੇਡਾ ਦੀ ਸਥਾਪਨਾ ਸੰਨ 2002 ਵਿੱਚ ਕੀਤੀ ਗਈ ਸੀ ਅਤੇ ਉਸ ਦਿਨ ਤੋਂ ਨਿਰੰਤਰ ਆਪਣੀ ਕਾਰਜਸ਼ੈਲੀ ਵਿੱਚ ਗਤੀਸ਼ੀਲ, ਸਲਾਨਾ ਕਾਨਫਰੰਸ, ਸਲਾਨਾ ਗਾਲਾ ਅਤੇ ਹੋਰ ਸਮਾਗਮਾਂ ਨਾਲ ਆਪਣੀ ਨਿੱਗਰ ਹੋਂਦ ਦੀ ਸਥਾਪਨਾ ਕਰਨ ਤੋਂ ਬਾਅਦ ਪੰਜਾਬੀ ਪ੍ਰੈੱਸ ਕਲੱਬ ਨੇ ਪਿਛਲੇ ਸਾਲ ਦੇ ਅਖੀਰ ਵਿੱਚ ਔਟਵਾ ਪਾਰਲੀਮੈਂਟ ਦਾ ਦੋ ਰੋਜ਼ਾ ਦੌਰਾ ਕਰਕੇ ਸਰਕਾਰੀ ਦਹਿਲੀਜ਼ਾਂ ਤੇ ਪੈੜਾਂ ਪਾਈਆਂ ਸਨ। ਤਿੰਨੇ ਪੁਲੀਟੀਕਲ ਪਾਰਟੀਆਂ ਦੀ ਮਹਿਮਾਨ ਨਿਵਾਜ਼ੀ ਤੋਂ ਬਾਅਦ ਪੰਜਾਬੀ ਪ੍ਰੈੱਸ ਕਲੱਬ ਨੇ ਜਨਵਰੀ ਵਿੱਚ ਲਿਬਰਲ ਪਾਰਟੀ ਦੀ ਦੋ-ਵਰਿਆਈ ਕੰਨਵੈਂਸ਼ਨ ਵਿੱਚ ਸ਼ਮੂਲੀਅਤ ਕਰਕੇ ਉਸ ਲੜੀ ਨੂੰ ਅੱਗੇ ਤੋਰਿਆ। ਪੱਤਰਕਾਰੀ ਦੇ ਖੇਤਰ ਵਿੱਚ ਹਰ ਰੋਜ਼ ਚੁਣੌਤੀਆਂ ਆਉਂਦੀਆਂ ਹਨ ਅਤੇ ਇਨ੍ਹਾਂ ਚੁਣੌਤੀਆਂ ਨਾਲ ਸਿੱਝਣ ਕਈ ਪੰਜਾਬੀ ਪ੍ਰੈੱਸ ਕਲੱਬ ਆਪਣੇ ਮੈਂਬਰਾਂ ਨੂੰ ਠੋਸ ਮੰਚ ਪ੍ਰਦਾਨ ਕਰਦਾ ਹੈ ਅਤੇ ਗਰਜਵੀਂ ਆਵਾਜ਼ ਵਿੱਚ ਪੱਤਰਕਾਰਤਾ ਲਈ ਚੁਣੌਤੀਆਂ ਪੈਦਾ ਕਰਨ ਵਾਲੇ ਲੋਕਾਂ ਨੂੰ ਸਖ਼ਤ ਤਾੜਨਾ ਵੀ ਕਰਦਾ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਪੰਜਾਬੀ ਪ੍ਰੈੱਸ ਕਲੱਬ ਦੇ ਮੰਚ ਤੇ ਆ ਕੇ ਪੱਤਰਕਾਰ ਖੁਦ ਨੂੰ ਹੋਰ ਸਿਖਿਅਕ ਬਣਾ ਰਹੇ ਹਨ। ਇਸ ਮੰਚ ਤੇ ਆ ਲੇ ਪੱਤਰਕਾਰ ਹਰ ਰੋਜ਼ ਕੁੱਝ ਨਾ ਕੁੱਝ ਸਿੱਖਦਾ ਹੈ। ਇਹ ਵੀ ਹਕੀਕਤ ਹੈ ਕਿ ਪੰਜਾਬੀ ਪੱਤਰਕਾਰਤਾ ਵਿੱਚ ਪੱਤਰਕਾਰੀ ਦੇ ਗਿਆਨ ਦੀ ਬੜੀ ਘਾਟ ਹੈ ਜਿਸ ਨੂੰ ਪੂਰਾ ਕਰਨ ਲਈ ਪੱਤਰਕਾਰਾਂ ਨੂੰ ਖੁਦ ਨੂੰ ਕਿਸੇ ਜਮਾਤੀ ਵਿੱਚ ਸ਼ਾਮਲ ਕਰਨਾ ਜਰੂਰੀ ਹੁੰਦਾ ਹੈ।

Share
Read More...

General Meeting

What:          Meeting of the Punjabi Press Club of Canada

When:         Wednesday, January 25th 2012 at 7:00pm

Where:        Airport Bukhara Restaurant, 7166 Airport Rd ., Mississauga, ON, L4T 2H2, Tel: 905-678-7889

1)    Members Attendance  (Jagdev Toor)

2)    Welcome by Coordinator  (Sukhminder S. Hansra)

3)    Review of Trip to Ottawa (December 12th and 13th 2011)

4)    Review Annual Gala ( Nov. 24th 2011) Sponsorship:        Bob Dosanjh

5)    Website Updation?  (Kuljit Singh)

6)    Other Projects  (Anti Drug Campaign)

7)    Guest

a) Dr. Inderjit Kaur of Pingalwara Society India  – b)Nasir Chatha Ahmadia Muslim Jamat.  c)Harman Singh Aid the Hunger d) Prabhjot Sahota

8)    Other Business

 

twitter.com/PunjabiPress

Share
Read More...

ਅਜਿਹੀ ਅਰਥ ਵਿਵਸਥਾ ਹੋਵੇ, ਜਿਸ ਵਿਚ ਸਾਰਿਆਂ ਦੀ ਹਿੱਸੇਦਾਰੀ ਹੋਵੇ-ਓਬਾਮਾ
ਰਾਸ਼ਟਰਪਤੀ ਓਬਾਮਾ ਨੇ ਰਾਸ਼ਟਰ ਦੇ ਨਾਂ ਜਾਰੀ ਕੀਤੇ ਸੰਦੇਸ਼ ਵਿਚ ਗਿਣਾਈਆਂ ਆਪਣੀ ਸਰਕਾਰ ਦੀਆਂ ਉਪਲਬਧੀਆਂ
ਵਾਸ਼ਿੰਗਟਨ/ਡੇਲੀ ਬਿਊਰੋ/ਜਨਵਰੀ 24-2012-ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਰਾਸ਼ਟਰ ਦੇ ਨਾਂ ਸੰਦੇਸ਼ ਵਿਚ ਸਰਕਾਰ ਦੀਆਂ ਉਪਲਬਧੀਆਂ ਗਿਣਾਈਆਂ ਅਤੇ ਕਿਹਾ ਕਿ ਉਹ ਕਿਸੇ ਵੀ ਅਜਿਹੀ ਕੋਸ਼ਿਸ਼ ਦਾ ਵਿਰੋਧੀ ਕਰਨਗੇ ਜੋ ਪੁਰਾਣੀਆਂ ਨੀਤੀਆਂ ਨੂੰ ਵਾਪਸ ਲਿਆਉਣਗੀਆਂ।
ਸੰਸਦ ਦੇ ਦੋਵੇਂ ਸਦਨਾਂ ਨੂੰ ਸੰਬੋਧਿਤ ਕਰਦਿਆਂ ਓਬਾਮਾ ਨੇ ਇਰਾਕ, ਅਫਗਾਨਿਸਤਾਨ ਅਤੇ ਓਸਾਮਾ ਬਿਨ ਲਾਦੇਨ ਦਾ ਜ਼ਿਕਰ ਕੀਤਾ, ਪਰ ਉਹਨਾਂ ਦਾ ਪੂਰਾ ਧਿਆਨ ਅਮਰੀਕੀ ਅਰਥ ਵਿਵਸਥਾ ਉਤੇ ਰਿਹਾ।
ਓਬਾਮਾ ਨੇ ਕਿਹਾ ਕਿ ਉਹ ਅਜਿਹੀ ਅਰਥ ਵਿਵਸਥਾ ਚਾਹੁੰਦੇ ਹਨ, ਜਿਸ ਵਿਚ ਸਾਰਿਆਂ ਦਾ ਸਹਿਯੋਗ ਹੋਵੇ, ਮਿਹਨਤ ਕਰਨ ਵਾਲਿਆਂ ਨੂੰ ਫਾਇਦਾ ਹੋਵੇ ਅਤੇ ਜ਼ਿੰਮੇਵਾਰੀ ਨਿਭਾਉਣ ਵਾਲਿਆਂ ਨੂੰ ਮੌਕਾ ਮਿਲੇ।
ਉਹਨਾਂ ਨੇ ਕਿਹਾ ਕਿ ḔḔਅਸੀਂ ਜਦੋਂ ਸੱਤਾ ਵਿਚ ਆਏ ਤਾਂ ਹਾਲਾਤ ਬਹੁਤ ਖਰਾਬ ਸਨ। ਮੰਦੀ ਦੇ ਦੌਰਾਨ ਨੌਕਰੀਆਂ ਜਾ ਰਹੀਆਂ ਸਨ। ਅਸੀਂ ਜਦੋਂ ਤੱਕ ਨੀਤੀਆਂ ਬਣਾਉਂਦੇ ਹੋਰ ਨੌਕਰੀਆਂ ਗਈਆਂ। ਮੈਨੂਫੈਕਚਰਿੰਗ ਸੈਕਟਰ ਦੀ ਹਾਲਤ ਖਰਾਬ ਸੀ। ਆਊਟਸੋਰਸਿੰਗ ਹੋ ਰਹੀ ਸੀ। ਅਸੀਂ ਇਸਨੂੰ ਰੋਕਿਆ, ਨੀਤੀਆਂ ਬਣਾਈਆਂ, ਅੱਜ ਜਨਰਲ ਮੋਟਰਸ ਵਰਗੀਆਂ ਕੰਪਨੀਆਂ ਫਿਰ ਇਕ ਵਾਰ ਦੁਨੀਆਂ ਦੀਆਂ ਨੰਬਰ ਇਕ ਆਟੋ ਕੰਪਨੀਆਂ ਵਿਚ ਸ਼ਾਮਲ ਹਨ।
ਉਹਨਾਂ ਕਿਹਾ ਕਿ ਅਮਰੀਕਾ ਦੀ ਕੋਈ ਕੰਪਨੀ ਆਪਣੀਆਂ ਨੌਕਰੀਆਂ ਦੂਜੇ ਦੇਸ਼ਾਂ ਵਿਚ ਭੇਜੇਗੀ ਤਾਂ ਵੀ ਉਸਨੂੰ ਨਿਰਧਾਰਿਤ ਟੈਕਸ ਦੇਣਾ ਹੋਵੇਗਾ ਕਿਉਂਕਿ ਇਹ ਅਮਰੀਕੀ ਅਰਥ ਵਿਵਸਥਾ ਦੇ ਲਈ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਮੈਨੂਫੈਕਚਰਿੰਗ ਸੈਕਟਰ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ, ਪਰ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ।
ਸ੍ਰੀ ਓਬਾਮਾ ਨੇ ਕਿਹਾ ਕਿ ਅਸੀਂ ਉਹਨਾਂ ਕੰਪਨੀਆਂ ਨੂੰ ਆਰਥਿਕ ਮਦਦ ਦਿਆਂਗੇ ਜੋ ਆਪਣੀਆਂ ਨੌਕਰੀਆਂ ਬਾਹਰ ਨਹੀਂ ਭੇਜਦੀਆਂ, ਆਊਟਸੋਰਸ ਨਾ ਕਰਦੀਆਂ ਹੋਣ, ਬਲਕਿ ਉਹਨਾਂ ਕੰਪਨੀਆਂ ਦੀ ਮਦਦ ਕਰਾਂਗੇ ਜੋ ਅਮਰੀਕਾ ਵਿਚ ਨੌਕਰੀਆਂ ਵਧਾਉਣਗੀਆਂ।
ਓਬਾਮਾ ਨੇ ਕਿਹਾ ਕਿ ਪੁਰਾਣੀਆਂ ਨੀਤੀਆਂ ਦਾ ਨੁਕਸਾਨ ਅਸੀਂ ਦੇਖਿਆ ਹੈ, ਮੰਦੀ ਦੇਖੀ ਹੈ, ਮੈਂ ਕਿਸੇ ਵੀ ਅਜਿਹੀ ਕੋਸ਼ਿਸ਼ ਦਾ ਰੱਜ ਕੇ ਵਿਰੋਧ ਕਰਾਂਗਾ, ਜਿਸ ਤੋਂ ਪੁਰਾਣੀਆਂ ਨੀਤੀਆਂ ਫਿਰ ਤੋਂ ਲਾਗੂ ਹੋ ਜਾਣ।
ਮੰਨਿਆ ਜਾਂਦਾ ਹੈ ਕਿ ਰਾਸ਼ਟਰਪਤੀ ਦਾ ਇਸ਼ਾਰਾ ਰਿਪਬਲਿਕਨ ਪਾਰਟੀ ਵੱਲ ਸੀ ਕਿਉਂਕਿ ਇਸ ਸਾਲ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਫਿਰ ਤੋਂ ਚੋਣਾਂ ਹੋਣ ਵਾਲੀਆਂ ਹਨ।
ਓਬਾਮਾ ਨੇ ਕਿਹਾ ਕਿ ਉਹ ਅਮਰੀਕੀ ਉਤਪਾਦਨਾਂ ਦੇ ਲਈ ਦੁਨੀਆਂ ਭਰ ਵਿਚ ਬਾਜ਼ਾਰ ਲੱਭਣਗੇ ਅਤੇ ਉਹ ਇਸ ਦੇ ਲਈ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਜਾਣ ਦੇ ਲਈ ਤਿਆਰ ਹਨ। ਉਹਨਾਂ ਕਿਹਾ ਕਿ ਜੋ ਕੋਈ ਵੀ ਦੇਸ਼ ਅਮਰੀਕਾ ਦੇ ਨਾਲ ਗਲਤ ਤਰੀਕੇ ਨਾਲ ਵਪਾਰ ਕਰੇਗਾ, ਉਸ ਤੇ ਨਜ਼ਰ ਰੱਖੀ ਜਾਵੇਗੀ। ਇਸ ਸੰਦਰਭ ਵਿਚ ਉਹਨਾਂ ਨੇ ਚੀਨ ਦਾ ਨਾਂ ਨਹੀਂ ਲਿਆ ਅਤੇ ਕਿਹਾ ਕਿ ਇਕ ਵਿਵਸਥਾ ਬਣਾਈ ਜਾਵੇਗੀ ਤਾਂ ਜੋ ਚੀਨ ਤੋਂ ਆਉਣ ਵਾਲੇ ਸਮਾਨ ਉਤੇ ਨਜ਼ਰ ਰੱਖੀ ਜਾ ਸਕੇ।
ਓਬਾਮਾ ਦੇ ਭਾਸ਼ਣ ਦੇ ਦੌਰਾਨ ਵਾਰ ਵਾਰ ਲੋਕ ਖੜ੍ਹੇ ਹੋ ਕੇ ਤਾੜੀਆਂ ਵਜਾ ਰਹੇ ਸਨ। ਓਬਾਮਾ ਨੇ ਵਿਅਕਤੀ ਵਿਸ਼ੇਸ਼ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਅਮਰੀਕਾ ਵਿਚ ਹਰ ਵਿਅਕਤੀ ਨੂੰ ਨਵੇਂ ਮੌਕੇ ਲੱਭਣ ਦਾ ਹੱਕ ਹੈ ਅਤੇ ਇਸ ਦੇ ਲਈ ਉਹਨਾਂ ਨੂੰ ਮਦਦ ਮਿਲਣੀ ਚਾਹੀਦੀ ਹੈ। ਉਹਨਾਂ ਦਾ ਕਹਿਣਾ ਸੀ ਕਿ ਜਿਹਨਾਂ ਲੋਕਾਂ ਦੇ ਕੋਲ ਵਿਸ਼ੇਸ਼ ਕਿਸਮ ਦੀ ਯੋਗਤਾ ਹੈ, ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਟਰੇਨਿੰਗ ਪ੍ਰੋਗਰਾਮਾਂ ਦੇ ਜਾਲ ਤੋਂ ਬਚਾਉਣ ਦੀ ਵੀ ਸਖਤ ਲੋੜ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਦਾ ਖੇਤਰ ਅਤਿਅੰਤ ਮਹੱਤਵਪੂਰਨ ਹੈ ਅਤੇ ਇਸ ਖੇਤਰ ਵਿਚ ਪੈਸਾ ਲਗਾਉਣ ਦੀ ਲੋੜ ਹੈ। ਉਹਨਾਂ ਨੇ ਹਰ ਸੂਬੇ ਵਿਚ ਅਜਿਹੀ ਵਿਵਸਥਾ ਲਿਆਉਣ ਦੀ ਗੱਲ ਕਹੀ ਤਾਂ ਜੋ ਕੋਈ ਵੀ ਵਿਦਿਆਰਥੀ ਆਪਣੀ ਸਿੱਖਿਆ ਅੱਧ ਵਿਚਕਾਰ ਨਾ ਛੱਡ ਦੇਵੇ।
ਉਹਨਾਂ ਕਿਹਾ ਕਿ ਇਸ ਕਮਰੇ ਵਿਚ ਬੈਠਿਆ ਹਰ ਵਿਅਕਤੀ ਕਿਸੇ ਨਾ ਕਿਸੇ ਅਧਿਆਪਕ ਨੂੰ ਜ਼ਰੂਰ ਯਾਦ ਰੱਖਦਾ ਹੈ, ਕਿਉਂਕਿ ਅਧਿਆਪਕਾਂ ਨੇ ਸਾਨੂੰ ਜੀਵਨ ਬਦਲਣ ਦਾ ਮੌਕਾ ਦਿੱਤਾ ਹੈ। ਅਧਿਆਪਕਾਂ ਦਾ ਵੱਡਾ ਯੋਗਦਾਨ ਹੈ, ਇਸ ਕਰਕੇ ਸਾਨੂੰ ਅਧਿਆਪਕਾਂ ਦੀ ਮਦਦ ਕਰਨੀ ਹੋਵੇਗੀ, ਪਰ ਉਹਨਾਂ ਦੀ ਜੋ ਸਹੀ ਮਾਅਨੇ ਵਿਚ ਬੱਚਿਆਂ ਦੀ ਮਦਦ ਕਰ ਰਹੇ ਹਨ।

Share
Read More...